ਕੈਨੇਡਾ ‘ਚ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ,ਕੈਨੇਡਾ ਦੀ ਸੁਪਰੀਮ ਕੋਰਟ ਨੇ ਲਿਆ ਇਹ ਫੈਸਲਾ…

1743

ਕੈਨੇਡਾ ਦੀ ਸੁਪਰੀਮ ਕੋਰਟ ਨੇ ਕਾਮਿਆਂ ਦੇ ਹੱਕ ‘ਚ ਇਕ ਵੱਡਾ ਫੈਸਲਾ ਸੁਣਾਇਆ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੰਮ ਵਾਲੇ ਸਥਾਨ ‘ਤੇ ਹਾਦਸੇ ਦੌਰਾਨ ਕਿਸੇ ਵੀ ਕਾਮੇ ਦੇ ਜ਼ਖਮੀ ਹੋ ਜਾਣ ਅਤੇ ਠੀਕ ਹੋਣ ‘ਤੇ ਪਹਿਲਾਂ ਵਾਲੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਾ ਰਹਿਣ ਦੀ ਸੂਰਤ ‘ਚ ਰੁਜ਼ਗਾਰਦਾਤਾ ਦਾ ਫਰਜ਼ ਬਣਦਾ ਹੈ ਕਿ ਉਹ ਕਾਮੇ ਨੂੰ ਵਾਜਬ ਰੁਜ਼ਗਾਰ ਮੁਹੱਈਆ ਕਰਵਾਏ।ਅਦਾਲਤ ਦੇ ਇਸ ਫੈਸਲੇ ਨਾਲ ਪ੍ਰਵਾਸੀਆਂ,ਖਾਸ ਤੌਰ ‘ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ।

ਇਹ ਮੁਕਦੱਮਾ ਐਨਲ ਕੈਰਨ ਨਾਂ ਦੇ ਵਿਅਕਤੀ ਵੱਲੋ ਲੜਿਆ ਗਿਆ ਜੋ ਕੰਮ ਦੌਰਾਨ ਜ਼ਖਮੀ ਹੋ ਗਿਆ ਸੀ ਪਰ ਸਿਹਤਮੰਦ ਹੋਣ ‘ਤੇ ਰੁਜ਼ਗਾਰਦਾਤਾ ਨੇ ਇਹ ਕਹਿ ਕੇ ਕੰਮ ‘ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਉਹ ਪਹਿਲਾਂ ਵਾਲਾ ਕੰਮ ਕਰਨ ਦੇ ਸਮਰੱਥ ਨਹੀਂ ਰਿਹਾ।ਕੈਨੇਡਾ ‘ਚ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ,ਕੈਨੇਡਾ ਦੀ ਸੁਪਰੀਮ ਕੋਰਟ ਨੇ ਲਿਆ ਇਹ ਫੈਸਲਾ ਕਿਊਬਿਕ ਦੇ ਮੁਆਵਜ਼ੇ ਬੋਰਡ ਨੇ ਐਲਨ ਦੇ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਹੋਰ ਜਗ੍ਹਾ ਕੰਮ ਕਰ ਸਕਦਾ ਹੈ ਪਰ ਐਲਨ ਨੇ ਸੁਪਰੀਮ ਕੋਰਟ ‘ਚ ਦਲੀਲ ਦਿੱਤੀ ਕਿ ਕੂਹਣੀ ਦੀ ਸੱਟ ਦੇ ਬਾਵਜੂਦ ਰੁਜ਼ਗਾਰਦਾਤਾ ਉਸ ਨੂੰ ਨੌਕਰੀ ਦੇ ਸਕਦੀ ਸੀ ਅਤੇ ਕਿਊਬਿਕ ਦੇ ਮਨੁੱਖੀ ਅਧਿਕਾਰ ਕਾਨੂੰਨ ਅਧੀਨ ਉਹ ਅਜਿਹਾ ਕਰਨ ਲਈ ਪਾਬੰਦ ਵੀ ਸੀ।ਓਨਟਾਰੀਓ ‘ਚ ਭਾਵੇਂ ਜ਼ਖਮੀ ਕਾਮਿਆਂ ਨੂੰ ਠੀਕ ਹੋਣ ‘ਤੇ ਕੰਮ ‘ਤੇ ਪਰਤਣ ‘ਚ ਸਹਿਯੋਗ ਕਰਨ ਦਾ ਨਿਯਮ ਹੈ ਪਰ ਇਹ ਸਿਰਫ 20 ਤੋਂ ਵਧ ਕਿਰਤੀਆਂ ਨਾਲ ਚੱਲ ਰਹੇ ਕੰਮ ਵਾਲੇ ਸਥਾਨਾਂ ‘ਤੇ ਲਾਗੂ ਹੁੰਦਾ ਹੈ।

ਯਾਨਨ ਨੇ ਕਿਹਾ ਕਿ ਪ੍ਰਵਾਸੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਤਾਜ਼ਾ ਫੈਸਲੇ ਦਾ ਬੇਹੱਦ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਕੰਮ ਦੌਰਾਨ ਸੱਟ-ਫੇਟ ਲੱਗਣ ‘ਤੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪ੍ਰਵਾਸੀ ਕਾਮਿਆਂ ਨੂੰ ਅਜਿਹੀ ਸੁਰੱਖਿਆ ਕਦੇ ਨਹੀਂ ਮਿਲੀ ਕਿਉਂਕਿ ਉਨ੍ਹਾਂ ਨੂੰ ਇਕ ਥਾਂ ‘ਤੇ ਲਗਾਤਾਰ ਇੱਕ ਸਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ।ਦੱਸਣਯੋਗ ਹੈ ਕਿ 2004 ਤੋਂ 2014 ਦਰਮਿਆਨ ਓਨਟਾਰੀਓ ‘ਚ 780 ਕਾਮਿਆਂ ਨੂੰ ਕੰਮ ਵਾਲੇ ਸਥਾਨ ‘ਤੇ ਜ਼ਖਮੀ ਹੋਣ ਕਾਰਨ ਆਪਣੇ ਮੁਲਕ ਪਰਤਣਾ ਪਿਆ।