ਕ੍ਰਿਕਟਰ ਹਰਮਨਦੀਪ ਬਣੀ ਡੀਐਸਪੀ

1317

ਚੰਡੀਗੜ੍ਹ: ਕ੍ਰਿਕਟਰ ਹਰਮਨਦੀਪ ਕੌਰ ਪੰਜਾਬ ਪੁਲਿਸ ਦੀ ਡੀਐਸਪੀ ਬਣ ਗਈ ਹੈ। ਅੱਜ ਉਸ ਨੇ ਡੀਐਸਪੀ ਦਾ ਅਹੁਦਾ ਸੰਭਾਲ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਸੁਰੇਸ਼ ਕੁਮਾਰ ਨੇ ਹਰਮਨਦੀਪ ਦੀ ਵਰਦੀ ‘ਤੇ ਸਟਾਰ ਲਾਏ। ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਦਰਅਸਲ ਹਰਮਨ ਦੀ ਨਿਯੁਕਤੀ ‘ਚ ਰੇਲਵੇ ਨੇ ਅੜਿੱਕਾ ਲਾਇਆ ਸੀ ਪਰ ਪਿਛਲੇ ਹਫਤੇ ਰੇਲਵੇ ਵਿਭਾਗ ਨੇ ਨੌਕਰੀ ਛੱਡਣ ਤੋਂ ਪਹਿਲਾਂ 27 ਲੱਖ ਰੁਪਏ ਦਾ ਬਾਂਡ ਭਰਨ ਦੀ ਸ਼ਰਤ ਖ਼ਤਮ ਕਰ ਦਿੱਤੀ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 27 ਲੱਖ ਰੁਪਏ ਦੀ ਸ਼ਰਤ ਹਟਵਾਉਣ ਲਈ ਕਾਫੀ ਜ਼ੋਰ ਲਾਇਆ ਸੀ। ਉਨ੍ਹਾਂ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਸੀ।

ਕ੍ਰਿਕਟਰ ਹਰਮਨਪ੍ਰੀਤ ਕੌਰ ਬਣੀ DSP

Breaking : ਕ੍ਰਿਕਟਰ ਹਰਮਨਪ੍ਰੀਤ ਕੌਰ ਬਣੀ DSP

Posted by ABP Sanjha on Mittwoch, 28. Februar 2018

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਮੰਨੀ-ਪ੍ਰਮੰਨੀ ਕ੍ਰਿਕਟਰ ਪੰਜਾਬ ਪੁਲਿਸ ਦਾ ਹਿੱਸਾ ਬਣੀ ਹੈ। ਉਨ੍ਹਾਂ ਕਿਹਾ ਕਿ ਹਰਮਨ ‘ਚ ਬਹੁਤ ਆਤਮ ਵਿਸ਼ਵਾਸ਼ ਹੈ ਤੇ ਉਸ ਦੇ ਵਿਭਾਗ ‘ਚ ਆਉਣ ਨਾਲ ਵਿਭਾਗ ਨੂੰ ਬਹੁਤ ਫਾਇਦਾ ਹੋਵੇਗਾ।

ਉਨ੍ਹਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵਿਭਾਗ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਾਵਦੀ ਹਾਂ। ਹਰਮਨਜੀਤ ਕੌਰ ਕ੍ਰਿਕੇਟ ਦੀ ਮੰਨੀ ਪ੍ਰਮੰਨੀ ਖਿਡਾਰੀ ਹੈ ਤੇ ਉਸ ਨੇ ਵਿਸ਼ਵ ਕਿਕੇਟ ਕੱਪ ‘ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ।