ਕੜਾਹ ਪ੍ਰਸ਼ਾਦ ਅਨੇਕਾਂ ਬਿਮਾਰੀਆਂ ਤੋਂ ਰੱਖਦਾ ਹੈ ਦੂਰ

ਗੁਰੂ ਕੀ ਦੇਗ ਬਹੁਤ ਹੀ ਸਿਹਤ ਵਰਧਕ ਹੁੰਦੀ ਹੈ, ਬਹੁਤ ਹੀ ਪੌਸ਼ਟਿਕ ਹੁੰਦੀ ਹੈ। ਮੈਂ ਜਦੋਂ ਇਸਦੀ ਬਰੀਕੀ ਨਾਲ ਪੜਤਾਲ ਕੀਤੀ ਤਾਂ ਬਹੁਤ ਹੀ ਹੈਰਾਨ ਰਹਿ ਗਿਆ। ਕਣਕ ਜਾਂ ਸੂਜੀ ਨੂੰ ਭੁੰਨ ਕੇ ਦੇਸੀ ਘਿਉ ਦਾ ਪਰ੍ਸ਼ਾਦ ਜੋ ਗੁਰਸਿੱਖ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਜੋ ਗੁਰੂ ਘਰ ਵਿੱਚ ਸੰਗਤ ਨੂੰ ਵਰਤਾਈ ਜਾਣ ਵਾਲੀ ਦੇਗ (Holy Porridge) ਅਖਵਾਉਂਦੀ ਹੈ। ਹਰ ਵੱਡੇ ਛੋਟੇ ਨੂੰ ਉਹ ਰੋ੍ਜ਼ਾਨਾ ਥੋੜੀ ਮਾਤਰਾ ਚ ਜ਼ਰੂਰ ਛਕਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਦੇਗ ਬਣਾਈ ਜਾਂਦੀ ਹੈ ਇਹ ਬਹੁਤ ਹੀ ਉਮਦਾ ਤਰੀਕਾ ਹੈ।

ਕਣਕ, ਦੇਸੀ ਘਿਉ, ਪਾਣੀ ਤੇ ਮਿੱਠਾ ਮਿਲਕੇ ਕਮਾਲ ਦਾ ਯੋਗ ਬਣਦਾ ਹੈ। ਇਹ ਦਿਮਾਗ, ਵਾਲਾਂ, ਨਹੁੰਆਂ, ਚਮੜੀ, ਜੋੜਾਂ, ਦੰਦਾਂ, ਵਾਲਾਂ ਤੇ ਪਾਚਣ ਪਰਣਾਲੀ ਦੇ ਸਭ ਅੰਗਾਂ ਲਈ ਸਭ ਲੋੜੀਂਦੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਚ ਬੀ-ਸਿਕਸ, ਕੈਲਸ਼ੀਅਮ, ਕਾਰਬੋਹਾਈਡਰੇਟ, ਵਿਟਾਮਿਨ ਕੇ, ਫਾਸਫੋਰਸ, ਜ਼ਿੰਕ, ਸਿਲੇਨੀਅਮ, ਬੀ-12, ਥਾਇਮਿਨ, ਫੋਲੇਟ, ਡਾਇਟਰੀ ਫਾਇਬਰ, ਆੲਿਰਨ, ਕਾਪਰ, ਪੈਂਟੋਥੈਨਿਕ ਐਸਿਡ, ਕੋਲੀਨ, ਬੀਟੇਨ ਤੇ ਥਾਇਆਮਿਨ, ਮੈਂਗਨੀਜ਼, ਸੋਡੀਅਮ, ਪੁਟਾ੍ਸ਼ੀਅਮ ਤੇ ਮੈਗਨੇਸ਼ੀਅਮ ਆਦਿ ਤੱਤਾਂ ਦੇ ਇਲਾਵਾ ਅਨੇਕ ਫੈਟੀ ਅਸਿਡ੍ਜ਼ ਵੀ ਹੁੰਦੇ ਹਨ। ਦੇਗ ਨੂੰ ਇਹ ਸਾਰੇ ਤੱਤ ਹੀ ਬਹੁਤ ਹੀ ਪੌਸ਼ਟਿਕ ਬਣਾੳੁੰਦੇ ਹਨ। ਜੇ ਕਿਸੇ ਨੂੰ ਰੋਜ਼ਾਨਾ ਖਾਲੀ ਪੇਟ ਇਹ ਤੱਤ ਮਿਲਣ ਤਾਂ ਸਰੀਰ ਦੇ ਨਰਵਸ ਟਿਸ਼ੂਜ਼, ਮਸਲ ਟਿਸ਼ੂ੍ਜ਼, ਕੂਨੈਕਟਿਵ ਟਿਸ਼ੂਜ਼, ਤੇ ਐਪੀਥੀਲੀਅਲ ਟਿਸ਼ੂਜ਼ ਬਹੁਤ ਵਧੀਆ ਤਰਾਂ ਬਣੇ ਰਹਿੰਦੇ ਹਨ ਤੇ ਵਧੀਆ ਤਰਾਂ ਕੰਮ ਵੀ ਕਰਦੇ ਹਨ।

ਵਿਅਕਤੀ ਨੂੰ ਹਰ ਤਰਾਂ ਦੀ ਤੰਦਰੁਸਤੀ ਮਿਲਦੀ ਹੈ। ਉਹਦੇ ਹਾਰਮੋਨ ਤੇ ਐਂਜ਼ਾਇਮ ਬਹੁਤ ਸਹੀ ਤਰਾਂ ਕੰਮ ਕਰਨ ਲਗਦੇ ਹਨ ਜੋ ਵਿਅਕਤੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਕੇ ਦੇਗ ਛਕਦਾ ਹੈ। ਇਹਨਾਂ ਟਿਸ਼ੂਜ਼ ਦਾ ਤੰਦਰੁਸਤ ਹੋਣਾ ਕਿਸੇ ਵਿਅਕਤੀ ਦੇ ਲੰਬੀ, ਤੰਦਰੁਸਤ ਉਮਰ ਭੋਗਣ ਲਈ ਜ਼ਰੂਰੀ ਹੁੰਦਾ ਹੈ। ਇਹ ਤੱਤ ਉਮਰ ਲੰਬੀ ਕਰਦੇ ਹਨ, ਬੁੱੱਧੀ, ਯਾਦਾਸ਼ਤ, ਸੁੰਦਰਤਾ, ਤੰਦਰੁਸਤੀ ਨੂੰ ਵੀ ਵਧਾਉ਼ਦੇ ਹਨ, ਬੱਚਿਆਂ ਦਾ ਕੱਦ ਵਧਾਉਂਦੇ ਹਨ। ਮਿਹਦੇ, ਜਿਗਰ, ਅੰਤੜੀਆਂ ਤੇ ਗੁਰਦਿਆਂ ਦੇ ਸਹੀ ਤਰਾਂ ਕੰਮ ਕਰਨ ਲਈ ਲਈ ਵੀ ਇਸ ਚ ਲੋੜੀਂਦੇ ਤੱਤ ਹਨ। ਉਹਦੇ ਚਿਹਰੇ ਤੇ ਜਾਹੋ ਜਲਾਲ ਵਧਣ ਲਗਦਾ ਹੈ। ਅੱਖਾਂ ਚ ਚਮਕ ਵਧਦੀ ਹੈ। ਚਿਹਰੇ ਤੇ ਸ਼ਾਂਤੀ, ਖੁਸ਼ੀ ਦੀ ਲਹਿਰ, ਮਾਨਸਿਕ ਸੰਤੁਸ਼ਟੀ ਵੀ ਵਧਣ ਲਗਦੀ ਹੈ।