‘ਖਾਲਸਾ ਏਡ’ ਵਿਚ ਸ਼ਾਮਿਲ ਹੋਈ ਅਦਾਕਾਰਾ ਹਿਮਾਸ਼ੀ ਖੁਰਾਨਾ-ਸ਼ੇਅਰ ਕਰੋ

1628

ਹਿਮਾਂਸ਼ੀ ਖੁਰਾਣਾ ਖਾਲਸਾ ਏਡ ਸੰਸਥਾ ਨਾਲ ਪਹੁੰਚੀ ਬੰਗਲਾ ਦੇਸ਼। ਹਿਮਾਂਸ਼ੀ ਨੇ ਆਪਣੀ ਫੇਸਬੁਕ ਤੇ ਇਨਸਟਾਗ੍ਰਾਮ ਤੇ ਫੋਟੋ ਸਾਂਝਾ ਕਰਕੇ ਲਿਖਿਆ ਅਸੀਂ ਇੱਥੇ ਬੰਗਲਾਦੇਸ਼ 10 ਲੱਖ ਲੋਕਾਂ ਦੇ ਕੈਂਪ ਚ ਆ ਜਿਹਦੇ ਚ ਹਜਾਰਾਂ ਪਰਿਵਾਰ ਖਾਲਸਾ ਏਡ ਨੇ ਗੋਦ ਲਏ ਹਨ। ਜੋ ਕਿਸੇ ਵੀ ਦੇਸ਼ ਦੇ ਹੁਣ ਨਾਗਰਿਕ ਨਹੀਂ ਰਹੇ। ਧੰਨਵਾਦ ਖਾਲਸਾ ਏਡ। ਹਿਮਾਂਸ਼ੀ ਨੇ ਨਾਲ ਲਿਖਿਆ ਇਹ ਪੂਰੀ ਇਮਾਨਦਾਰੀ ਨਾਲ ਸੇਵਾ ਕਰਦੇ ਹਨ ਮੈਂ ਬਹੁਤ ਸ਼ੁਕਰ ਗੁਜਾਰ ਹਾਂ ਜੋ ਇਹਨਾ ਨੇ ਮੈਨੂੰ ਇਸ ਪਰਿਵਾਰ ਦਾ ਹਿਸਾ ਬਣਾਇਆ।

ਬੀਤੇ ਕੁਝ ਸਾਲਾਂ ਵਿੱਚ ਤੁਫਾਨ ,ਹੜ੍ਹਾਂ ਅਤੇ ਭੁਚਾਲਾਂ ਦੇ ਰੂਪ ਵਿੱਚ ਆਈਆਂ ਕੁਦਰਤੀ ਆਫਤਾਂ ਕਾਰਣ ਜਿਥੇ ਅਨਗਿਣਤ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ,ਜਖਮੀ ਹੋਏ ਉਥੇ ਅਰਬਾਂ ਖਰਬਾਂ ਰੁਪਏ ਦਾ ਮਾਲੀ ਨੁਕਸਾਨ ਵੀ ਹੋਇਆ ਹੈ। ਹਜਾਰਾਂ ਲੋਕ ਇਨ੍ਹਾਂ ਕੁਦਰਤੀ ਆਫਤਾਂ ਕਾਰਣ ਅੱਜ ਵੀ ਮਾਨਸਿਕ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ। ਇਨ੍ਹਾਂ ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਦੀ ਵੇਲੇ ਸਿਰ ਬਹੁੜੀ ਕਰਨ ਲਈ ਜਿਥੇ ਵਿਸ਼ਵਭਰ ਦੀਆਂ ਸ਼ਕਤੀਸ਼ਾਲੀ ਤਾਕਤਾਂ ਅੱਗੇ ਆਈਆਂ ਉਥੇ ਦਸਮੇਸ਼ ਪਿਤਾ ਦੀ ਲਾਡਲੀ ਸਿੱਖ ਕੌਮ ਵੀ ਇਨ੍ਹਾਂ ਦਾ ਦਰਦ ਵੰਡਾਉਣ ਲਈ ਅੱਗੇ ਆਈ।

ਵਿਸ਼ਵ ਦੀ ਸਭਤੋਂ ਛੋਟੀ ਉਮਰ ਅਤੇ ਘੱਟ ਗਿਣਤੀ ਵਾਲੀ ਸਿੱਖ ਕੌਮ ਆਪਣੇ ਸੀਮਤ ਸਾਧਨਾਂ ਨਾਲ ਕੁਦਰਤ ਦੇ ਮਾਰੇ ਲੋਕਾਂ ਲਈ ਸ਼ਾਇਦ ਉਹ ਸਭ ਕੁਝ ਤਾਂ ਨਾਂ ਕਰ ਸਕੀ ਹੋਵੇ ਜੋਕਿ ਸ਼ਕਤੀਸ਼ਾਲੀ ਤੇ ਸਮਰੱਥ ਤਾਕਤਾਂ ਕਰ ਗੁਜਰਦੀਆਂ ਹਨ ਲੇਕਿਨ ਅਜੇਹੀ ਔਖੀ ਘੜ੍ਹੀ ਲੋੜਵੰਦਾਂ ਦੀ ਬਾਂਹ ਫੜ੍ਹਨ ਅਤੇ ਮਨੁੱਖਤਾ ਦਾ ਦਰਦ ਵੰਡਾਉਣ ਪ੍ਰਤੀ ਸਿੱਖ ਕੌਮ ਦੇ ਪ੍ਰਚੰਡ ਜਜ਼ਬੇ ਦਾ ਲੋਹਾ ਸੰਸਾਰ ਭਰ ਵਿੱਚ ਜਰੂਰ ਮੰਨਿਆ ਗਿਆ।ਇਸਦੇ ਨਾਲ ਹੀ ਸਾਬਤ ਸੂਰਤ ਦਸਤਾਰਧਾਰੀ ਸਿੱਖੀ ਸਰੂਪ ਦੀ ਵਿਲੱਖਣ ਪਹਿਚਾਨ ਵੀ ਸੰਸਾਰ ਸਾਹਮਣੇ ਆਈ ਹੈ।

ਬਰਤਾਨੀਆਂ ਵਿੱਚ ਆਏ ਹੜ੍ਹਾਂ ਦੇ ਨਾਲ ਨਾਲ ਸੀਰੀਆ/ਈਰਾਕ ਦੇ ਰਫਿਊਜੀ ਕੈਂਪਾਂ ਅਤੇ ਬੰਗਲਾ ਦੇਸ਼ ਵਿੱਚ ਪੀਣ ਵਾਲੇ ਪਾਣੀ ਦੀ ਕਿਲੱਤ ਦਾ ਹੱਲ ਜਦੋਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਨਾ ਕਰ ਸਕੀਆਂ ਤਾਂ ਖਾਲਸਾ ਏਡ ਵਰਗੀਆਂ ਸਿੱਖ ਸੰਸਥਾਵਾਂ ਨੇ ਪਾਣੀ ਦੇ ਨਵੇਂ ਖੂਹ ਅਤੇ ਨਲਕੇ ਲਵਾਉਣ ਦਾ ਜੋਖਮ ਭਰਿਆ ਕਾਰਜ ਅੰਜ਼ਾਮ ਦਿੱਤਾ।