ਖਾਲਸਾ ਰਾਜ ਵੇਲੇ ਦੇ ਮਹਾਨ ਵਿਗਿਆਨੀ ਨੂੰ ਅੱਜ ਕੋਈ ਪੰਜਾਬੀ ਨਹੀਂ ਜਾਂਦਾ

ਅੰਗਰੇਜ਼ ਵਿਗਿਆਨੀਆਂ ਬਾਰੇ ਤਾਂ ਸਾਰੇ ਹੀ ਜਾਣਦੇ ਹੋਣਗੇ ਪਰ ਕਿਸੇ ਵਿਰਲੇ ਨੂੰ ਹੀ ਆਪਣੇ ਸਿੱਖ ਵਿਗਿਆਨੀਆਂ ਬਾਰੇ ਪਤਾ ਹੋਣਾ ਹੈ । ਤੁਹਾਨੂੰ ਅੱਜ ਅਸੀਂ ਜਾਣੂ ਕਰਵਾਉਣ ਜਾ ਰਹੇ ਹਾਂ ਇੱਕ ਉੱਘੇ ਸਿੱਖ ਵਿਗਿਆਨੀ ਜਿਸ ਨੇ ਬਹੁਤ ਸਾਰੀਆਂ ਖੋਜਾਂ ਸਿੱਖ ਰਾਜ ਸਮੇਂ ਕੀਤੀਆਂ। ਜਿਨ੍ਹਾਂ ਦਾ ਨਾਮ ਸਰਦਾਰ ਲਹਿਣਾ ਸਿੰਘ ਮਜੀਠੀਆ ਹੈ। ਸਰਦਾਰ ਲਹਿਣਾ ਸਿੰਘ ਜੀ ਦਾ ਜਨਮ 1825 ਵਿੱਚ ਮਜੀਠਾ ਪਿੰਡ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਦੇਸਾ ਸਿੰਘ ਮਜੀਠੀਆ ਸੀ। 1832 ਵਿੱਚ ਜਦੋਂ ਜਦੋਂ ਇਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ।

ਇਨ੍ਹਾਂ ਨੂੰ ਹੋਰ ਪਹਾੜੀ ਇਲਾਕਿਆਂ ਅਤੇ ਕਾਂਗੜਾ ਦਾ ਨਾਜ਼ਿਮ ਸਥਾਪਿਤ ਕੀਤਾ ਗਿਆ। ਉਸ ਸਮੇਂ ਇਨ੍ਹਾਂ ਦਾ ਕੰਮ ਦੇਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਮਿਸ਼ਨਾਂ ਦੀ ਅਗਵਾਈ ਕਰਨਾ ਸੀ। ਸਰਦਾਰ ਲਹਿਣਾ ਸਿੰਘ ਇੱਕ ਚੰਗੇ ਮਕੈਨਿਕ ਅਤੇ ਖੋਜਕਾਰ ਸਨ, ਉਨ੍ਹਾਂ ਨੇ ਕਈ ਤੋਪਾਂ ਅਤੇ ਬੰਦੂਕਾਂ ਦੇ ਨਕਸ਼ੇ ਤਿਆਰ ਕੀਤੇ ਜਿਨ੍ਹਾਂ ਦੀ ਬਾਅਦ ਵਿੱਚ ਅੰਗਰੇਜ਼ਾਂ ਨੇ ਨਕਲ ਕੀਤੀ ਅਤੇ ਤੋਪਾਂ ਬੰਦੂਕਾਂ ਤਿਆਰ ਕੀਤੀਆਂ। ਉਹਨਾਂ ਨੇ ਇੱਕ ਘੜੀ ਵੀ ਤਿਆਰ ਕੀਤੀ ਜੋ ਧੁੱਪ ਦੇ ਹਿਸਾਬ ਨਾਲ ਸਮਾਂ ਦੱਸਦੀ ਸੀ। ਇਹ ਸਿੱਖ ਰਾਜ ਦੀ ਉਸ ਸਮੇਂ ਸਭ ਤੋਂ ਪਹਿਲਾਂ ਤਿਆਰ ਕਰਨ ਵਾਲੀ ਘੜੀ ਸੀ ਜਿਸ ਨੂੰ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਘੜੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਰਖਾ ਦਿੱਤੀ ਜੋ ਅੱਜ ਵੀ ਉੱਥੇ ਮੌਜੂਦ ਹੈ।

ਉਹਨਾਂ ਨੇ ਸਿੱਖ ਰਾਜ ਵਿੱਚ ਉਨ੍ਹਾਂ ਦੁਆਰਾ ਇੱਕ ਤੋਪ ਤਿਆਰ ਕੀਤੀ ਗਈ ਸੀ ਜਿਸ ਦਾ ਨਾਮ ਸੂਰਜ ਮੁਖੀ ਕਿਹਾ ਗਿਆ। ਇੱਕੋ ਸਮੇਂ ਵਿੱਚ ਕਈ ਗੋਲੇ ਇਸ ਤੋਪ ਵਿੱਚੋ ਦਾਗ਼ੇ ਜਾ ਸਕਦੇ ਸਨ ਅਤੇ ਇਸ ਦਾ ਬੈਰਲ ਗਰਮ ਨਹੀਂ ਹੁੰਦਾ ਸੀ। ਸਟੀਲ ਨਾਲ ਤਿਆਰ ਕੀਤੀ ਗਈ ਇਸ ਤੋਪ ਨੂੰ ਵੇਖ ਕੇ ਗੋਰੇ ਹੈਰਾਨ ਸਨ ਕਿਉਂਕਿ ਗੋਲੇ ਦਾਗਣ ਸਮੇਂ ਉਨ੍ਹਾਂ ਦੀਆਂ ਤੋਪਾਂ ਗਰਮ ਹੋ ਜਾਂਦੀਆਂ ਸਨ ਤੇ ਬਾਅਦ ਵਿੱਚ ਰੇਤਾ ਅਤੇ ਪਾਣੀ ਨਾਲ ਠੰਢੀਆਂ ਕਰਨੀਆਂ ਪੈਂਦੀਆਂ ਸਨ। ਸਾਹਿਬੇ ਕਦਰ ਦੇ ਨਾਮ ਨਾਲ ਵੀ ਸਰਦਾਰ ਲਹਿਣਾ ਸਿੰਘ ਜੀ ਨੂੰ ਜਾਣਿਆ ਜਾਂਦਾ ਹੈ ਅੱਜ ਇਸ ਵਿਗਿਆਨੀ ਬਾਰੇ ਕੋਈ ਵਿਰਲਾ ਹੀ ਜਾਣਦਾ ਹੈ।