ਜਮਾਂਬੰਦੀ ਵਿੱਚੋ ਆਪਣਾ ਹਿੱਸਾ ਕੱਢਣ ਦਾ ਤਰੀਕਾ ਇਕ ਮਿੰਟ ਵਿੱਚ ਸਿੱਖੋ |

8060

ਜਮਾਂਬੰਦੀ ਵਿੱਚੋਂ ਹਿੱਸਾ ਕੱਢਣਾ ਕੋਈ ਬਹੁਤ ਔਖਾ ਕੰਮ ਨਹੀਂ ਅਕਸਰ ਹੀ ਕਿਸਾਨ ਵੀਰਾਂ ਨੂੰ ਆਪਣੀ ਜਮੀਨ ਦੀ ਤਕਸੀਮ, ਲਿਮਟ ਆਦਿ ਕੰਮਾਂ ਲਈ ਹਿੱਸਾ ਕੱਢਣ ਦੀ ਲੋੜ ਪੈਂਦੀ ਹੈ ਰਹਿੰਦੀ ਹੈ ਜਿਸ ਵਾਰ ਸਾਨੂੰ ਪਟਵਾਰੀ ਕੋਲ ਜਾਣਾ ਪੈਂਦਾ ਹੈ ਤੇ ਉਹ ਇਸ ਕੰਮ ਦੇ ਲਈ ਤਹਾਡੇ ਤੋਂ 500 ਜਾ ਹਾਜ਼ਰ ਰੁਪਏ ਝਾੜ ਲੈਂਦਾ ਹੈ ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਪਰ ਤਹਾਨੂੰ ਇਸ ਕੰਮ ਲਈ ਕਿਸੇ ਨੂੰ ਵੀ ਪੈਸੇ ਦੇਣ ਦੀ ਲੋੜ ਨਹੀਂ ਕਿਓਂਕਿ ਇਹ ਕੰਮ ਤੁਸੀਂ ਆਪ ਹੀ ਸਿਰਫ ਇਕ ਫਾਰਮੂਲੇ ਨਾਲ ਆਸਾਨੀ ਨਾਲ ਕਰ ਸਕਦੇ ਹੋ । ਜਿਸਦੇ ਨਾਲ ਤੁਸੀਂ ਪੈਸੇ ਬਚਾਉਣ ਦੇ ਨਾਲ ਨਾਲ ਹੋਰ ਕਿਸੇ ਕਿਸਮ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਵੀ ਬੱਚ ਸਕਦੇ ਹੋ ।


ਸਭ ਤੋਂ ਪਹਿਲਾਂ ਅਸੀਂ ਜਦੋਂ ਜਮਾਂਬੰਦੀ ਕਢਵਾਉਂਦੇ ਹਾਂ ਤੋਂ ਜਮਾਂਬੰਦੀ ਉਪਰ ਮਾਲਕ ਦਾ ਨਾਮ ਅਤੇ ਵੇਰਵਾ ਅਤੇ ਕਾਸ਼ਤਕਾਰ ਦਾ ਨਾਮ ਅਤੇ ਵੇਰਵਾ ਦਿੱਤਾ ਹੁੰਦਾ ਹੈ । ਨਾਲ ਹੀ ਕੁਲ ਰਕਬਾ ਦੱਸਿਆ ਹੁੰਦਾ ਹੈ ।ਮੰਨ ਲਓ ਜਮੀਨ ਆ 9 ਕਨਾਲਾ 15 ਮਰਲੇ ਅਤੇ ਤੁਹਾਡਾ ਹਿੱਸਾ 1/3 ਹੈ ।

ਹੁਣ ਇਸਦਾ ਫਾਰਮੂਲਾ ਸਾਰੀ ਜਮੀਨ ਦਾ ਰਕਬੇ ਨੂੰ ×20  । 20 ਨਾਲ ਗੁਣਾ ਕਰਨ ਤੋ ਮਤਲਬ ਹੈ ।ਕਨਾਲਾ ਤੋ ਮਰਲੇ ਬਣਾਉਣਾ ਕਿਓਂਕਿ ਇਕ ਕਨਾਲ ਵਿੱਚ 20 ਮਰਲੇ ਹੁੰਦੇ ਹਨ । ਜੋ ਉਤਰ ਆਉਦਾ ਉਸਨੂੰ ਗੁਣਾ ਕਰਨਾ ਅਤੇ ਵੰਡਣਾ ਹਿੱਸੇ ਨਾਲ ਜਿਵੇ ਇੱਥੇ ਆਪਣਾ ਹਿੱਸਾ 1/3 ਜੋ ਉਤਰ ਆਉਦਾ ਉਸਨੂੰ ਇਕ ਨਾਲ ਗੁਣ ਕਰਨਾ ਤੇ ਤਿੰਨ ਨਾਲ ਭਾਗ (ਵੰਡਣਾ) ।
ਇਥੇ ਆਪਣੇ ਕੋਲ 9 ਕਨਾਲਾ 15 ਮਰਲੇ ਜਮੀਨ ਆ ਅਤੇ ਅਤੇ ਮਾਲਕ ਦਾ ਹਿੱਸਾ ਹੈ 1/3
9×20=180 ਮਰਲੇ
180+15=195 ਮਰਲੇ ਬਣ ਗਏ
9 ਕਨਾਲਾ 15 ਮਰਲੇ ਜਮੀਨ ਦੇ
195×1=195÷3=65
ਉੱਤਰ ਆਇਆ 65 ਇਹ ਮਰਲੇ ਆ ਭਾਵ ਹਿੱਸਾ ਆਇਆ 65 ਮਰਲੇ
3 ਕਨਾਲਾ 5 ਮਰਲੇ ਉੱਤਰ ਆਇਆ
ਕਈ ਵਾਰ ਹਿੱਸਾ ਹੁੰਦਾ 25/55 ਜਾ ਕੋਈ ਵੀ ਇਸ ਤਰ੍ਹਾਂ ਜੋ ਸਾਨੂੰ ਔਖਾ ਲੱਗਦਾ ਪਰ ਉਹ ਵੀ ਇਸੇ ਫਾਰਮੂਲੇ ਨਾਲ ਕੱਢਿਆ ਜਾਵੇਗਾ
195×25= 4875
4875 ÷55 = 88.63

ਵੀਡੀਓ ਵੀ ਦੇਖੋ