ਟੌਲ ਪਲਾਜ਼ਿਆਂ ਬਾਰੇ ਪੰਜਾਬ ਸਰਕਾਰ ਦਾ ਨਵਾਂ ਫੈਸਲਾ

ਚੰਡੀਗੜ੍ਹ- ਟੌਲ ਪਲਾਜ਼ਿਆਂ ਉੱਤੇ ਸੁਰੱਖਿਆ ਦਾ ਮਜ਼ਬੂਤ ਪ੍ਰਬੰਧ ਲਈ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਟੌਲ ਪਲਾਜ਼ਿਆਂ ਦੇ ਦੋਵੇਂ ਪਾਸੀਂ ਪੁਲੀਸ ਕਰਮੀ ਤਾਇਨਾਤ ਕੀਤੇ ਜਾਣ ਦਾ ਫੈਸਲਾ ਕੀਤਾ ਹੈ।ਇਸ ਫ਼ੈਸਲੇ ਦੀ ਜਾਣਕਾਰੀ ਰਾਜ ਦੇ ਵਧੀਕ ਐਡਵੋਕੇਟ ਜਨਰਲ ਏਏ ਪਾਠਕ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਰੰਜਨ ਗੁਪਤਾ ਨੂੰ ਦਿੱਤੀ ਗਈ ਜਿਨ੍ਹਾਂ ਟੌਲ ਪਲਾਜ਼ਿਆਂ ’ਤੇ ਵਾਹਨਾਂ ਦੇ ਘੜਮੱਸ ਬਾਰੇ ਕੁਝ ਟਿਪਣੀਆਂ ਕੀਤੀਆਂ ਸਨ।ਜਸਟਿਸ ਗੁਪਤਾ ਨੇ 1 ਦਸੰਬਰ 2017 ਦੇ ਆਪਣੇ ਹੁਕਮ ਵਿੱਚ ਰਾਜ ਸਰਕਾਰ ਅਤੇ ਹੋਰਨਾਂ ਧਿਰਾਂ ਨੂੰ ਇਹ ਤੈਅ ਕਰਨ ਲਈ ਕਿਹਾ ਸੀ ਕਿ ਕੀ ਰਾਜਮਾਰਗ ’ਤੇ ਟਰੈਫਿਕ ਨੇਮਬੰਦੀ ਇਕ ਸੁਤੰਤਰ ਕਾਰਜ ਹੈ।

ਪੰਜਾਬ ਵਿੱਚ ਸੜਕਾਂ ਉ¤ਪਰ ਟੌਲ ਟੈਕਸ ਪਲਾਜ਼ਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਵੀਆਂ ਸੜਕਾਂ ਬਣ ਰਹੀਆਂ ਹਨ ਅਤੇ ਨਵੇਂ-ਨਵੇਂ ਟੌਲ ਪਲਾਜ਼ੇ ਖੁੱਲ੍ਹ ਰਹੇ ਹਨ। ਇਸ ਨਾਲ ਲੋਕਾਂ ਉ¤ਪਰ ਭਾਰੀ ਆਰਥਿਕ ਬੋਝ ਪੈ ਰਿਹਾ ਹੈ। ਪੰਜਾਬ ਦੀਆਂ ਜ਼ਿਆਦਾਤਰ ਵੱਡੀਆਂ ਸੜਕਾਂ ’ਤੇ ਟੌਲ ਪਲਾਜ਼ਿਆਂ ਦਾ ਜਾਲ ਫੈਲ ਗਿਆ ਹੈ। ਬਠਿੰਡਾ ਤੋਂ ਚੰਡੀਗੜ੍ਹ ਬਣ ਰਹੀ ਨਵੀਂ ਸੜਕ ’ਤੇ 5 ਤੋਂ ਵੱਧ ਟੌਲ ਪਲਾਜ਼ੇ ਲਗਾਏ ਜਾਣ ਦੀ ਤਜਵੀਜ਼ ਹੈ। 1 ਟੌਲ ਪਲਾਜ਼ੇ ’ਤੇ ਔਸਤ 100 ਰੁਪਏ ਦੀ ਪਰਚੀ ਕੱਟੀ ਜਾਣੀ ਹੈ। ਇਸ ਸੜਕ ਦੀ ਵਰਤੋਂ ਕਰਨ ਵਾਲੇ ਨੂੰ ਲਗਪਗ 500 ਰੁਪਏ ਇਕ ਪਾਸੇ ਲਈ ਦੇਣੇ ਹੋਣਗੇ। ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੇ 3 ਮੁੱਖ ਮਾਰਗਾਂ ਉ¤ਪਰ ਵੀ ਟੌਲ ਟੈਕਸ ਵਸੂਲਿਆ ਜਾ ਰਿਹਾ ਹੈ। ਚੰਡੀਗੜ੍ਹ ਜਾਣ ਵਾਲੀਆਂ ਲਗਪਗ ਸਾਰੀਆਂ ਸੜਕਾਂ ਹੀ ਟੌਲ ਟੈਕਸ ਵਾਲੀਆਂ ਹਨ। ਸਰਕਾਰਾਂ ਖੁਦ ਸੜਕਾਂ ਬਣਾਉਣ ਤੋਂ ਭੱਜ ਰਹੀਆਂ ਹਨ। ਨਵੀਆਂ ਸਾਰੀਆਂ ਸੜਕਾਂ ਹੀ ਨਿੱਜੀ ਕੰਪਨੀਆਂ ਨੂੰ ਠੇਕੇ ’ਤੇ ਦਿੱਤੀਆਂ ਜਾ ਰਹੀਆਂ ਹਨ। ਬਦਲੇ ਵਿੱਚ ਨਿੱਜੀ ਕੰਪਨੀਆਂ ਲੋਕਾਂ ਤੋਂ ਭਾਰੀ ਟੌਲ ਟੈਕਸ ਵਸੂਲ ਰਹੀਆਂ ਹਨ। ਇਹ ਮਸਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕੁਝ ਥਾਵਾਂ ’ਤੇ ਇਸ ਲੁੱਟ ਖਿਲਾਫ਼ ਪ੍ਰਦਰਸ਼ਨ ਵੀ ਹੋਏ ਹਨ, ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸਿਤਮ ਤਾਂ ਇਹ ਹੈ ਕਿ ਟੌਲ ਟੈਕਸ ਦੀਆਂ ਪਰਚੀਆਂ ਦੇ ਰੇਟ ਵੀ ਲਗਾਤਾਰ ਵੱਧ ਰਹੇ ਹਨ। ਲੁਧਿਆਣਾ ਨੇੜੇ ਸਤਲੁੱਜ ਦਰਿਆ ਕੋਲ ਲੱਗੇ ਟੌਲ ਪਲਾਜ਼ਾ ’ਤੇ ਕਾਰ ਚਾਲਕਾਂ ਤੋਂ ਦੋਹਰੀ ਪਰਚੀ ਲਈ 180 ਰੁਪਏ ਵਸੂਲੇ ਜਾ ਰਹੇ ਹਨ। ਕਹਿਣ ਦਾ ਭਾਵ ਇਹ ਹੈ ਕਿ ਟੌਲ ਟੈਕਸ ਪਲਾਜ਼ਿਆਂ ਵੱਲੋਂ ਰੱਖੀਆਂ ਗਈਆਂ ਟੈਕਸ ਦਰਾਂ ਦੀ ਸਹਿਣਯੋਗ ਨਹੀਂ ਹਨ। ਇਹ ਚੰਗੀ ਗੱਲ ਹੈ ਕਿ ਟੌਲ ਟੈਕਸ ਪਲਾਜ਼ਿਆਂ ਰਾਹੀਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਵਿਰੁੱਧ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਤੇ ‘ਆਪ’ ਦੇ ਪੰਜਾਬ ਇਕਾਈ ਦੇ ਪ੍ਰਧਾਨ ਸ਼੍ਰੀ ਭਗਵੰਤ ਮਾਨ ਨੇ ਇਹ ਮਾਮਲਾ ਲੋਕ ਸਭਾ ਵਿੱਚ ਉਠਾਇਆ ਹੈ। ਦੇਸ਼ ਵਿੱਚ ਸੜਕਾਂ ’ਤੇ ਹਰੇਕ 50 ਕਿਲੋਮੀਟਰ ਦੇ ਫ਼ਾਸਲੇ ’ਤੇ ਵੱਡੇ-ਵੱਡੇ ਟੌਲ ਪਲਾਜ਼ੇ ਬਣਾਏ ਜਾ ਰਹੇ ਹਨ। ਸਰਕਾਰ ਇਕ ਪਾਸੇ ਗੱਡੀਆਂ ਦੀ ਖਰੀਦ ਸਮੇਂ ਲੋਕਾਂ ਤੋਂ ਗੱਡੀ ਦੀ ਕੀਮਤ ਦਾ 8 ਫ਼ੀਸਦੀ ਰੋਡ ਟੈਕਸ ਲੈ ਰਹੀ ਹੈ, ਇਸ ਲਈ ਟੌਲ ਟੈਕਸ ਦੀ ਵਸੂਲੀ ਤਰਕ ਸੰਗਤ ਨਹੀਂ ਹੈ। ਸਰਕਾਰ ਨੂੰ ਇਸ ਸਬੰਧੀ ਤੁਰੰਤ ਸੋਚ ਵਿਚਾਰ ਕਰਨੀ ਚਾਹੀਦੀ ਹੈ। ਟੌਲ ਪਲਾਜ਼ਿਆਂ ’ਤੇ ਲੋਕਾਂ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ। ਜੇ ਕਿਧਰੇ ਟੌਲ ਟੈਕਸ ਲਗਾਉਣ ਦੀ ਬਹੁਤ ਜ਼ਰੂਰਤ ਹੋਵੇ ਤਾਂ ਇਹ ਸਹਿਣਯੋਗ ਹੋਣੀ ਚਾਹੀਦੀ ਹੈ।