ਦੇਖੋ ਗਾਇਕ ਰਾਜਵੀਰ ਜਵੰਦੇ ਨੇ ਆਪਣੇ ਪੁਲਿਸ ਵਿੱਚ ਡੀ.ਐੱਸ.ਪੀ ਹੋਣ ਬਾਰੇ ਕੀ ਕਿਹਾ- ਵੀਡੀਓ

5255

ਕਲਾ ਕੁਦਰਤ ਦੀ ਦੇਣ ਹੁੰਦੀ ਹੈ। ਵਧੇਰੇ ਲੋਕ ਆਪਣੇ ਸੁਭਾਅ ਤੇ ਸ਼ੌਕ ਮੁਤਾਬਿਕ ਆਪਣੇ ਪੇਸ਼ੇ ਦੀ ਚੋਣ ਕਰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਛੈਲ-ਛਬੀਲਾ ਗੱਭਰੂ ਰਾਜਵੀਰ ਜਵੰਦਾ। ਉੱਜਲ ਚਿਹਰਾ ਉੱਪਰੋਂ ਮਿੱਠੀ ਜਿਹੀ ਮੁਸਕਾਨ, ਸ਼ਾਂਤ ਅਤੇ ਮਿਲਣਸਾਰ ਸੁਭਾਅ ਵਾਲੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਦਾ ਅੰਦਾਜ਼ ਦਿਲ ਨੂੰ ਟੁੰਬਣ ਵਾਲਾ ਹੈ। ਉਸ ਦਾ ਜਨਮ ਜਗਰਾਓਂ ਸ਼ਹਿਰ ਦੇ ਨਾਲ ਵਸੇ ਪਿੰਡ ਪੋਨਾ ਵਿੱਚ ਪਿਤਾ ਕਰਮ ਸਿੰਘ ਜਾਵੰਦਾ ਦੇ ਘਰ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ। ਉਸ ਨੇ ਮੁੱਢਲੀ ਸਿੱਖਿਆ ਸਨਮਤੀ ਸਕੂਲ ਜਗਰਾਓਂ ਤੋਂ ਕਰਨ ਉਪਰੰਤ ਉਚੇਰੀ ਵਿੱਦਿਆ ਡੀਏਵੀ ਕਾਲਜ, ਜਗਰਾਓਂ ਤੋਂ ਹਾਸਲ ਕੀਤੀ।

ਤੁਹਾਨੂੰ ਦੱਸ ਦਈਏ ਕਿ ਰਾਜਵੀਰ ਪੁਲਿਸ ਵਿਭਾਗ ਵਿੱਚ ਇਨਵੈਸਟੀਗੇਸ਼ਨ ਅਫਸਰ ਹੈ ਨਾ ਕਿ ਡੀ ਅੈੱਸ ਪੀ। ਉਹ ਤਾਂ ਕਈ ਦੋਸਤ ਉਸ ਦਾ ਰੋਭ ਦੇਖ ਕੇ ਉਸ ਨੂੰ ਪਿਆਰ ਨਾਲ ਡੀ ਐ੍ਸ ਪੀ ਕਹਿ ਕੇ ਬੁਲਾ ਲੈਂਦੇ ਹਨ। ਉਸ ਨੇ ਡੀਏਵੀ ਕਾਲਜ ਪੜ੍ਹਦਿਆਂ ਯੂਥ ਫੈਸਟੀਵਲ ਦੌਰਾਨ ਗਾਇਕੀ ਤੋਂ ਇਲਾਵਾ ਵੱਖ ਵੱਖ ਮੁਕਾਬਲਿਆਂ ਵਿੱਚ ਇੱਕੋ ਸਾਲ ਗਿਆਰਾਂ ਇਨਾਮ ਜਿੱਤ ਕੇ ਬਹੁ-ਪੱਖੀ ਕਲਾਕਾਰ ਹੋਣ ਦਾ ਪ੍ਰਮਾਣ ਦਿੱਤਾ। ਰਾਜਵੀਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਥੀਏਟਰ ਅਤੇ ਟੀ.ਵੀ. ਵਿਭਾਗ ਵਿੱਚ ਐਮ.ਏ. ਕਰਦਿਆਂ ਦੋ ਗੋਲਡ ਮੈਡਲ ਜਿੱਤੇ। ਉਸ ਅੰਦਰ ਸਾਰੇ ਸੰਗੀਤਕ ਲੋਕ ਸਾਜ਼ ਵਜਾਉਣ ਦੀ ਵਿਲੱਖਣ ਕਲਾ ਹੈ। ਗਾਇਕੀ ਕਲਾ ਭਾਵੇਂ ਉਸ ਨੂੰ ਵਿਰਸੇ ਵਿੱਚੋਂ ਨਹੀਂ ਮਿਲੀ, ਪਰ ਸਕੂਲ ਪੜ੍ਹਦਿਆਂ ਗਾਇਕੀ ਦਾ ਜਨੂੰਨ ਉਸ ੳਪਰ ਇਸ ਹੱਦ ਤਕ ਸਵਾਰ ਹੋਇਆ ਕਿ ਉਸ ਗਾਇਕੀ ਨੂੰ ਪੇਸ਼ੇ ਦੇ ਤੌਰ ’ਤੇ ਅਪਣਾ ਲਿਆ।

ਗਾਇਕੀ ਦੇ ਖੇਤਰ ਵਿੱਚ ਆਉਣ ਲਈ ਉਸ ਨੇ ਸਕੂਲ ਦੌਰਾਨ ਹੀ ਮਿਹਨਤ ਆਰੰਭ ਕਰ ਦਿੱਤੀ ਸੀ ਜਿਸ ਦੀ ਝਲਕ ਅੱਜ ਉਸ ਦੀ ਆਵਾਜ਼ ਵਿੱਚੋਂ ਪੈਂਦੀ ਹੈ। ਸੰਗੀਤ ਬਾਰੇ ਮੁੱਢਲੀ ਜਾਣਕਾਰੀ ਲਈ ਉਸ ਨੇ ਲਾਲੀ ਖ਼ਾਨ ਤੋਂ ਸੰਗੀਤ ਦੀ ਸਿੱਖਿਆ ਲਈ। ਸ਼ੁਰੂਆਤੀ ਦੌਰ ਵਿੱਚ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਨੇ ਰਾਜਵੀਰ ਦੀ ਬਹੁਤ ਮਦਦ ਕੀਤੀ। ਗੀਤਕਾਰ ਧਾਲੀਵਾਲ ਨੇ ਰਾਜਵੀਰ ਨੂੰ ਗਾਇਕੀ ਵਿੱਚ ਸਮਾਜਿਕ ਸਰੋਕਾਰਾਂ ਬਾਰੇ ਵੀ ਸੁਚੇਤ ਹੋ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਰਾਜਵੀਰ ਦੀ ਪਹਿਲੀ ਸੰਗੀਤਕ ਪੇਸ਼ਕਾਰੀ ‘ਮੁੰਡਿਆਂ ਦੇ ਚਰਚੇ’ ਨੂੰ ਨੌਜਵਾਲਾਂ ਨੇ ਕਾਫ਼ੀ ਪਸੰਦ ਕੀਤਾ ਸੀ।

ਉਸ ਦੇ ਅਗਲੇ ਗੀਤ ਲੋਕ ਤੱਥ ‘ਕਲੀ ਜਵੰਦੇ ਦੀ’, ‘ਮੁਕਾਬਲਾ’ ਅਤੇ ‘ਸਰਨੇਮ’ ਆਦਿ ਨਾਲ ਉਹ ਹਰ ਵਰਗ ਵਿੱਚ ਪ੍ਰਵਾਨ ਚੜ੍ਹਿਆ। ਸਖ਼ਤ ਮਿਹਨਤ, ਲਗਨ, ਇਮਾਨਦਾਰੀ ਅਤੇ ਤਨਦੇਹੀ ਨੂੰ ਸਫ਼ਲਤਾ ਦਾ ਰਾਜ ਮੰਨਣ ਵਾਲਾ ਰਾਜਵੀਰ ਜਾਵੰਦਾ ਹੁਣ ਵਾਂਗ ਅੱਗੇ ਵੀ ਗੀਤ ਦੇ ਬੋਲਾਂ ਤੋਂ ਫ਼ਿਲਮਾਂਕਣ ਤਕ ਨੂੰ ਨਿਰੋਲ ਪਰਿਵਾਰ ਰੰਗਤ ਦੇਣਾ ਚਾਹੁੰਦਾ ਹੈ। ਉਹ ਆਪਣੇ ਪਰਿਵਾਰ ਨਾਲ ਜੱਦੀ ਪਿੰਡ ਪੋਨਾ ਵਿਖੇ ਰਹਿ ਰਿਹਾ ਹੈ।