ਪੰਜਾਬੀਆਂ ਲਈ ਵੱਡੀ ਖੁਸ਼ਖਬਰੀ

ਕੈਨੇਡਾ ‘ਚ ਅਕਸਰ ਸੋਸ਼ਣ ਦਾ ਸ਼ਿਕਾਰ ਬਣਦੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਪੀ. ਆਰ. ਮਿਲਣ ਦੀ ਦਰ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਪ੍ਰਗਟਾਵਾ ਸਟੈਟਿਸਟਿਕਸ ਕੈਨੇਡੀ ਦੀ ਤਾਜ਼ਾ ਰਿਪੋਰਟ ‘ਚ ਕੀਤਾ ਗਿਆ। ਜਸਟ ਹਾਓ ਟੈਂਪਰੇਰੀ ਆਰ ਟੈਂਪਰੇਰੀ ਫੌਰਨ ਵਰਕਜ਼ ‘ਚ 18 ਤੋਂ 64 ਸਾਲ ਤੱਕ ਦੀ ਉਮਰ ਦੇ ਆਰਜ਼ੀ ਵਿਦੇਸ਼ੀ ਕਾਮਿਆਂ ‘ਤੇ ਚਾਨਣਾ ਪਾਇਆ ਗਿਆ ਹੈ ਜਿਨ੍ਹਾਂ ਨੂੰ 1990 ਤੋਂ 2009 ਦਰਮਿਆਨ ਵਰਕ ਪਰਮਿਟ ਮਿਲੇ ਸਨ।

1996 ‘ਚ ਕੈਨੇਡਾ ‘ਚ ਮੌਜੂਦ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਸਿਰਫ 52 ਹਜ਼ਾਰ ਦਰਜ ਕੀਤੀ ਗਈ ਸੀ, ਜੋ 2015 ‘ਚ 3 ਲੱਖ ਦਾ ਅੰਕੜਾ ਪਾਰ ਕਰ ਗਈ ਸੀ। ਕੁਲ 13 ਲੱਖ ਕਾਮਿਆਂ ਨੇ ਵਰਕ ਪਰਮਿਟ ਹਾਸਲ ਕੀਤੇ ਪਰ ਸ਼ੁਰੂਆਤ ‘ਚ ਜ਼ਿਆਦਾਤਰ ਕਾਮੇ 2 ਸਾਲ ਦੇ ਅੰਦਰ ਕੈਨੇਡਾ ਛੱਡ ਕੇ ਚਲੇ ਗਏ ਜਦਕਿ ਪਿਛਲੇ ਕੁਝ ਸਾਲਾਂ ਦੌਰਾਨ ਕਾਮਿਆਂ ‘ਚ ਡਟੇ ਰਹਿਣ ਦੀ ਭਾਵਨਾ ਵੇਖੀ ਗਈ। ਆਰਜ਼ੀ ਵਿਦੇਸ਼ੀ ਕਾਮਿਆਂ ਦੀ ਪੀ. ਆਰ. ਤੱਕ ਪਹੁੰਚ ਸਥਾਪਤ ਹੋਣ ਪਿੱਛੇ ਨਵੀਆਂ ਯੋਜਨਾਵਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਮੌਜੂਦਾ ਸਮੇਂ ‘ਚ ਆਰਜ਼ੀ ਵਿਦੇਸ਼ੀ ਕਾਮੇ 2 ਯੋਜਨਾਵਾਂ ਅਧੀਨ ਕੈਨੇਡਾ ਆਉਂਦੇ ਹਨ ਜਿਨ੍ਹਾਂ ‘ਚ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਅਤੇ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਸ਼ਾਮਲ ਹਨ। ਟੈਂਪਰੇਰੀ ਫੌਰਮ ਵਰਕਰ ਪ੍ਰੋਗਰਾਮ ਅਧੀਨ ਮੌਸਮ ਖੇਤੀ ਕਾਮੇ, ਲਿਵ-ਇਨ ਕੇਅਰਗਿਵਰ ਅਤੇ ਲੋਅ ਸਕਿੱਲ ਪਾਇਲਟ ਆਉਂਦੇ ਹਨ। ਦੂਜੇ ਪਾਸੇ ਆਈ. ਐੱਮ. ਪੀ. ‘ਚ ਜ਼ਿਆਦਾ ਹੁੰਨਰਮੰਦ ਕਾਮਿਆਂ ਨੂੰ ਸੱਦਿਆ ਜਾਂਦਾ ਹੈ।
ਰਿਪੋਰਟ ਕਹਿੰਦੀ ਹੈ ਕਿ ਜ਼ਿਆਦਾ ਹੁੰਨਰਮੰਦ ਕਾਮਿਆਂ ਨੂੰ ਪੀ. ਆਰ. ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਦਕਿ ਘੱਟ ਹੁੰਨਰਮੰਦ ਕਾਮੇ ਇਸ ਮਾਮਲੇ ‘ਚ ਪੱਛੜ ਜਾਂਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਤੱਤਕਾਲੀ ਕੰਜ਼ਰਵੇਟਿਵ ਸਰਕਾਰ ਨੇ ਅਪ੍ਰੈਲ 2011 ‘ਚ ‘4 ਅੰਦਰ – 4 ਬਾਹਰ’ ਵਾਲਾ ਕਾਨੂੰਨ ਲਾਗੂ ਕੀਤਾ ਸੀ ਜੋ ਘੱਟ ਹੁਨਰ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਚਾਰ ਸਾਲ ਤੋਂ ਬਾਅਦ ਮੁੜ ਵਰਕ ਪਰਮਿਟ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ। ਕਾਨੂੰਨ ਮੁਤਾਬਕ 4 ਸਾਲ ਮੁਕੰਮਲ ਹੋਣ ‘ਤੇ ਕਾਮਿਆਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪੈਂਦਾ ਸੀ ਅਤੇ ਮੁੜ ਕੈਨੇਡਾ ਆਉਣ ਲਈ 4 ਸਾਲ ਦੀ ਉਡੀਕ ਕਰਨੀ ਪੈਂਦੀ ਸੀ ਪਰ ਲਿਬਰਲ ਸਰਕਾਰ ਨੇ 2016 ਦੇ ਆਖਿਰ ‘ਚ 4 ਅੰਦਰ-4 ਬਾਹਰ ਵਾਲਾ ਕਾਨੂੰਨ ਖਤਮ ਕਰ ਦਿੱਤਾ ਸੀ।