ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ, ਵੇਖੋ ਤਸਵੀਰਾਂ

1412

ਬਾਲੀਵੁੱਡ ਸੁਪਰਸਟਾਰ ਅਭਿਸ਼ੇਕ ਬੱਚਨ ਨੇ ਹਾਲ ਹੀ ਵਿੱਚ ਸੱਚਖੰਡ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ। ਇਸ ਮੌਕੇ ‘ਤੇ ਉਨ੍ਹਾਂ ਨੇ ਗੁਰੂ ਘਰ ਵਿੱਚ ਕੀਰਤਨ ਵੀ ਸੁਣਿਆ। ਇਸ ਦੌਰਾਨ ਉੱਥੇ ਕਾਫੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਅਭਿਸ਼ੇਕ ਬੱਚਨ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ।ਇਸ ਦੇ ਨਾਲ ਕੀਰਤਨ ਸੁਣਨ ਤੋਂ ਬਾਅਦ ਅਭਿਸ਼ੇਕ ਬੱਚਨ ਨੇ ਗੁਰੂ ਘਰ ਦਾ ਲੰਗਰ ਛਕਿਆ ਅਤੇ ਨਾਲ ਹੀ ਬਰਤਨ ਸਾਫ ਕਰ ਕੇ ਗੁਰੁ ਘਰ ਵਿੱਚ ਸੇਵਾ ਵੀ ਕੀਤੀ।ਇਸ ਦੌਰਾਨ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਸੈਲਫੀ ਵੀ ਲਈਆਂ।

ਕਿਹਾ ਜਾ ਰਿਹਾ ਹੈ ਕਿ ਅਭਿਸ਼ੇਕ ਬੱਚਨ ਨੇ ਕੀਰਤਨ ਸੁਨਣ ਤੋਂ ਬਾਅਦ ਵਾਪਿਸ ਚਲੇ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਅਭਿਸ਼ੇਕ ਬੱਚਨ ਸਿਲਵਰ ਸਕਰੀਨ ਤੋਂ ਦੂਰ ਹਨ। ਹੁਣ ਉਨ੍ਹਾਂ ਦੇ ਫੈਨਜ਼ ਲਈ ਗੁੱਡਨਿਊਜ਼ ਹੈ ਕਿ ਉਹ ਜਲਦੀ ਹੀ ਆਪਣੀ ਅਗਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਫਿਲਮ ਦਾ ਨਾਂਅ ਹੈ ‘ਮਨਮਰਜੀਆਂ‘।ਇਸ ਨੂੰ ਅਨੁਰਾਗ ਕਸ਼ਿਅਪ ਡਾਇਰੈਕਟ ਕਰ ਰਹੇ ਹਨ। ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਆਨੰਦ ਐੱਲ ਰਾਏ ਨੇ।ਇਹ ਗੱਲ ਸਾਫ਼ ਹੈ ਕਿ ਲੰਬੇ ਸਮੇਂ ਬਾਅਦ ਫਿਲਮ ਨੂੰ ਲੈ ਕੇ ਅਭਿਸ਼ੇਕ ਕਾਫ਼ੀ ਉਤਸ਼ਾਹਿਤ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਫਿਲਮ ਦੇ ਫਾਇਨਲ ਡਰਾਫਟ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।

ਇਹ ਫਿਲਮ ਇੱਕ ਲਵ ਸਟੋਰੀ ਹੈ। ਫਿਲਮ ਦੀ ਸਕਰੀਨਪਲੇ ਨੂੰ ਕਨਿਕਾ ਢਿੱਲਨ ਨੇ ਲਿਖਿਆ ਹੈ। ਦੱਸ ਦੇਈਏ ਕਿ ਪਹਿਲਾਂ ਇਸ ਫਿਲਮ ਦਾ ਐਲਾਨ ਆਉਸ਼ਮਾਨ ਖੁਰਾਨਾ ਅਤੇ ਭੂਮੀ ਪੇਡਨੇਕਰ ਨੇ ਕੀਤਾ ਸੀ ਪਰ ਇਹ ਫਿਲਮ ਅੱਗੇ ਨਹੀਂ ਵੱਧ ਸਕੀ।ਹੁਣ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਅਭਿਸ਼ੇਕ ਬੱਚਨ ਦੇ ਨਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਅਭਿਸ਼ੇਕ ਨੇ ਸਾਲ 2000 ਵਿੱਚ ਫਿਲਮ ਰਿਫਿਊਜੀ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ‘ਗੁਰੂ’, ‘ਧੂਮ’, ‘ਬੰਟੀ ਓਰ ਬਬਲੀ’, ‘ਜਵਾਨ’, ‘ਦੋਸਤਾਨਾ’, ‘ਸਰਕਾਰ’, ‘ਪਾ’, ‘ਕਭੀ ਅਲਵਿਦਾ ਨਾ ਕਹਿਨਾ’ ਉਨ੍ਹਾਂ ਦੇ ਕਰੀਅਰ ਦੀਆਂ ਹਿਟ ਫਿਲਮਾਂ ਹਨ।


ਆਖਰੀ ਵਾਰ ਅਭਿਸ਼ੇਕ ਹਾਊਸਫੁਲ-3 ਵਿੱਚ ਨਜ਼ਰ ਆਏ ਸਨ। ਇਹ ਫਿਲਮ ਜੂਨ 2016 ਵਿੱਚ ਰਿਲੀਜ਼ ਹੋਈ ਸੀ।ਹੈਕਰਜ਼ ਅਭਿਸ਼ੇਕ ਬੱਚਨ ਦੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਛੱਡ ਰਹੇ ਹਨ। ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਟਵਿੱਟਰ ਅਕਾਊਂਟ ਹੈਕ ਕਰਨ ਤੋਂ ਬਾਅਦ 10 ਫਰਵਰੀ ਨੂੰ ਹੈਕਰਜ਼ ਨੇ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ। ਹੈਕ ਕਰਨ ਤੋਂ ਬਾਅਦ ਉੇਨ੍ਹਾਂ ਦੇ ਅਕਾਊਂਟ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।

ਇੱਕ ਤਸਵੀਰ ਵਿੱਚ ਅਮਿਤਾਭ ਬੱਚਨ ਇਜ਼ਰਾਇਲ ਦੇ ਪ੍ਰਧਾਨਮੰਤਰੀ ਬੇਂਜਾਮਿਨ ਨੇਤਨਿਯਾਹੂ ਨਾਲ ਮਿਲ ਰਹੇ ਹਨ ਅਤੇ ਪਿੱਛੇ ਤੋਂ ਅਭਿਸ਼ੇਕ ਅਮਿਤਾਭ ਨੂੰ ਘੂਰ ਰਹੇ ਹਨ।ਇੱਕ ਤਸਵੀਰ ਦੇ ਕੈਪਸ਼ਨ ਵਿੱਚ ਲਿਖ ਦਿੱਤਾ ਗਿਆ ਆਈ ਲਵ ਯੂ ਕੈਟਰੀਨਾ ਕੈਫ। ਹੈਕਰਜ਼ ਨੇ ਅਭਿਸ਼ੇਕ ਦੇ ਅਕਾਊਂਟ ਵਿੱਚ ਫਿਲੀਸਤੀਨ ਦਾ ਝੰਡਾ ਵੀ ਪੋਸਟ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੇ ਅਕਾਊਂਟ ਨੂੰ ਹੁਣ ਰਿਕਵਰ ਕਰ ਲਿਆ ਗਿਆ ਹੈ ਅਤੇ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਨੁਪਮ ਖੇਰ ਅਤੇ ਨਿਮਰਤ ਕੌਰ ਦਾ ਵੀ ਟਵਿੱਟਰ ਅਕਾਉਂਟ ਹੈਕ ਹੋ ਚੁੱਕਿਆ ਹੈ।