ਬਿਗ ਬੌਸ ਤਰਾਂ ਹੁਣ ਕਿਸਾਨਾਂ ਦਾ ਵੀ ਸ਼ੁਰੂ ਹੋਵੇਗਾ ਰਿਐਲਟੀ ਸ਼ੋਅ, ਜਿੱਤਣ ਵਾਲੇ ਨੂੰ ਮਿਲੇਗਾ ਟਰੈਕਟਰ

990

ਬਿਗ ਬੌਸ ਤਰਾਂ ਹੁਣ ਕਿਸਾਨਾਂ ਦਾ ਵੀ ਰੀਅਲਟੀ ਸ਼ੋ ਸ਼ੁਰੂ ਹੋ ਸਕਦਾ ਹੈ | ਅੱਜ ਦੀ ਨੌਜਵਾਨ ਪੀੜੀ ਦਾ ਖੇਤੀ ਤੋਂ ਮੋਹ ਭੰਗ ਹੋਰ ਰਿਹਾ ਹੈ ਇਸ ਲਈ ਮੌਜੂਦਾ ਸਮੇਂ ‘ਚ ਹੱਥਾਂ ਨਾਲ ਖੇਤੀ ਦੇ ਘੱਟ ਰਹੇ ਰੁਝਾਨ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨੂੰ ਲੈ ਕੇ ਪੰਜਾਬ ਦਾ ਪਹਿਲਾ ਰਿਐਲਟੀ ਸ਼ੋਅ ‘ਧਰਤੀ ਦਾ ਪੁੱਤ’ ਸ਼ੁਰੂ ਕੀਤਾ ਜਾ ਰਿਹਾ ਹੈ |

ਇਸ ਰਿਐਲਟੀ ਸ਼ੋਅ ਜ਼ਰੀਏ ਹੱਥਾਂ ਨਾਲ ਖੇਤੀ ਕਰਨ ਲਈ ਨੌਜ਼ਵਾਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋਅ ਦੇ ਨਿਰਮਾਤਾ ਪ੍ਰਸਿੱਧ ਗੀਤਕਾਰ ਅਤੇ ਗਾਇਕ ਜਗਦੇਵ ਮਾਨ ਅਤੇ ਡਾ: ਹਰਜੋਤ ਕਮਲ ਵਿਧਾਇਕ ਮੋਗਾ ਨੇ ਨਾਲ ਗੱਲਬਾਤ ਦੌਰਾਨ ਕੀਤਾ |

ਇਸ ਮੌਕੇ ਜਗਦੇਵ ਮਾਨ ਨੇ ਦੱਸਿਆ ਕਿ ਨਿਗਮ ਫਿਲਮਜ਼ ਕਰੀਏਸ਼ਨ ਦੀ ਪੇਸ਼ਕਸ਼ ‘ਚ ਆ ਰਹੇ ਇਸ ਸ਼ੋਅ ‘ਚ ਮੁਕਾਬਲੇਬਾਜ਼ਾਂ ਦਾ ਉਤਸ਼ਾਹ ਵਧਾਉਂਣ ਲਈ ਬਿਗ ਬੌਸ ਦੀ ਤਰਾਂ ਹੀ ਫ਼ਿਲਮ ਜਗਤ ਤੇ ਸੰਗੀਤਕ ਖੇਤਰ ਦੇ ਨਾਮੀ ਸਿਤਾਰੇ ਪੁੱਜਿਆ ਕਰਨਗੇ |

ਇਸ ਰਿਐਲਟੀ ਸ਼ੋਅ ਲਈ ਪੰਜਾਬੀ ਚੈਨਲ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਵੱਖ-ਵੱਖ ਜ਼ਿਲਿ੍ਹਆਂ ‘ਚ ਅਡੀਸ਼ਨ ਸ਼ੁਰੂ ਕੀਤੇ ਜਾਣਗੇ ਅਤੇ ਇਸ ਸ਼ੋਅ ਦੇ ਜੇਤੂ ਨੂੰ ਟਰੈਕਟਰ ਦਿੱਤਾ ਜਾਵੇਗਾ |(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਜਗਦੇਵ ਮਾਨ ਨੇ ਕਿਹਾ ਕਿ ਉਮੀਦ ਹੈ ਕਿ ਹੱਥੀਂ ਕਿਰਤ ਕਰਨ ਦੀ ਇਸ ਮੁਹਿੰਮ ਨੂੰ ਪੰਜਾਬ ਦੇ ਲੋਕ ਭਰਵਾਂ ਹੁੰਗਾਰਾ ਦੇਣਗੇ |ਇਸ ਸ਼ੋ ਦੀ ਬਾਕੀ ਜਾਣਕਾਰੀ ਟ੍ਰੇਲਰ ਦੇ ਨਾਲ ਪੇਸ਼ ਕੀਤੀ ਜਾਵੇਗੀ |