ਬੱਬੂ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਕਿਸਾਨਾਂ ਲਈ ਕੀਤੀ ਇਹ ਅਨੋਖੀ ਅਪੀਲ

4728

ਹਮੇਸ਼ਾ ਹੀ ਪੰਜਾਬ ਤੇ ਕਿਰਸਾਨੀ ਦੇ ਹਮਦਰਦ ਪੰਜਾਬ ਦੇ ਮਸ਼ਹੂਰ ਬੱਬੂ ਮਾਨ ਨੇ ਇਕ ਵਾਰ ਫੇਰ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ।
ਉਹਨਾਂ ਦਾ ਕਿਰਸਾਨੀ ਪ੍ਰਤੀ ਦਰਦ ਹਮੇਸ਼ਾ ਹੀ ਉਹਨਾਂ ਦੇ ਗੀਤਾਂ ਵਿਚੋਂ ਝਲਕਦਾ ਹੈ ਇਸ ਵਾਰ ਫੇਰ ਉਹਨਾਂ ਨੇ ਭਾਰਤ ਫੇਰੀ ਤੇ ਆਏ ਕੈਨੇਡਾ ਦੇ ਪ੍ਰਧਾਨਮੰਤਰੀ ਨੂੰ ਇਕ ਅਪੀਲ ਰਹੀ ਭਾਰਤ ਦੀ ਕਿਸਾਨਾਂ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ।

ਗਾਇਕ ਬੱਬੂ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਪਹੁੰਚਣ ਤੇ ਸਵਾਗਤ ਫੇਸਬੁੱਕ ਤੇ ਇਕ ਪੋਸਟ ਸ਼ੇਅਰ ਕਰਕੇ ਕੀਤਾ ਹੈ । ਇਸ ਪੋਸਟ ਜ਼ਰੀਏ ਬੱਬੂ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖਿਆ ਹੈ ।

ਸੱਤ ਸ੍ਰੀ ਅਕਾਲ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜੀ ਤੇ ਮੰਤਰੀ ਸਾਹਿਬਾਨ ਜੀ ਤੁਹਾਡਾ ਵਤਨ ਪਹੁੰਚਣ ਤੇ ਨਿੱਘਾ ਸਵਾਗਤ ! ਜਿਸ ਤਰ੍ਹਾਂ ਤੁਸੀਂ ਪੰਜਾਬੀਆਂ ਨੂੰ ਆਪਣੇ ਦੇਸ਼ ਵਿਚ ਮਾਣ ਬਖ਼ਸ਼ਿਆ ਉਸਦੇ ਲਈ ਤਹਿ ਦਿਲੋਂ ਧੰਨਵਾਦ। ਬੇਨਤੀ ਹੈ ਕਿ ਮੇਰੇ ਵਤਨ ਦੇ ਕਿਸਾਨ ਬਹੁਤ ਵਿੱਦਿਅਕ ਯੋਗਤਾ ਨਾਂ ਵੀ ਹੋਵੇ ਪਰ ਆਪਣੇ ਕੰਮ ਵਿੱਚ ਬਹੁਤ ਮਾਹਰ ਹਨ ।


ਸੋ ਕਿਰਪਾ ਕਰਕੇ ਘੱਟ ਜਮੀਨ ਵਾਲੇ ਅੰਨਦਾਤਿਆਂ ਲਈ ਇਮੀਗ੍ਰੇਸ਼ਨ ਦੇ ਰਸਤੇ ਖੋਲ੍ਹੇ ਜਾਂ ਮੈਨੂੰ ਯਕੀਨ ਹੈ ਕਿ ਮੇਰੇ ਵਤਨ ਦੇ ਮਿਹਨਤੀ ਕਿਸਾਨ ਤੁਹਾਡੇ ਮੁਲਕ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ


ਜੇਕਰ ਪੰਜਾਬ ਦੇ ਕਿਸਾਨਾਂ ਲਈ ਇਸ ਤਰਾਂ ਦੀ ਇਮੀਗ੍ਰੇਸ਼ਨ ਸਕੀਮ ਬਣਦੀ ਹੈ ਤਾਂ ਪੰਜਾਬ ਤੇ ਭਾਰਤ ਦੀ ਡੁੱਬ ਰਹੀ ਕਿਰਸਾਨੀ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ ।