ਮਾਣ ਨਾਲ ਇਹ ਗੀਤ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ-ਉਮੀਦ ਹੈ ਤੁਸੀਂ ਵੀ ਸਭ ਨਾਲ ਸ਼ੇਅਰ ਕਰੋਗੇ

1598

ਹਨੇਰੀਆਂ ਦੇ ਉਲਟ ਚੱਲਣਾਂ ਕੋਈ ਸੌਖਾ ਨਹੀਂ ਹੁੰਦਾ ਪਰ ਬਾਈ ਗਿੱਲ ਹਰਦੀਪ ਹਮੇਸ਼ਾ ਹੀ ਆਪਣੇ ਗੀਤਾਂ ਰਾਹੀਂ ਆਪਣੀ ਤੋਰ ਤੁਰਦਾ ਰਿਹਾ ਹੈ। ਸਾਨੂੰ ਮਾਣ ਹੈ ਕਿ ਇਹ ਗੀਤ ਅਸੀਂ ਵੀ ਆਪਣਾ ਫਰਜ਼ ਸਮਝਦਿਆਂ ਹੋਇਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਹੁਣ ਦੋਸਤੋ ਗਿੱਲ ਹਰਦੀਪ ਹੁਰਾਂ ਨੂੰ ਇਹ ਸ਼ਿੱਕਵਾ ਨਾ ਰਹੇ ਕਿ ਮੈਂ ਵਧੀਆ ਗਾਇਆ ਸੀ ਪਰ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ। ਜੇਕਰ ਹਿੰਸਾ ਵਾਲੇ ਗੀਤਾਂ ਨੂੰ ਠੱਲ ਪਾਓਣੀ ਹੈ ਤਾਂ ਸਾਨੂੰ ਅਜਿਹੇ ਗੀਤਾਂ ਨੂੰ ਪੂਰਾ ਸਹਿਯੋਗ ਦੇਣਾ ਪਵੇਗਾ।ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ।

ਪੰਜਾਬ ਭਾਰਤ ਦਾ ਉਹ ਸੂਬਾ ਜਿਸ ਨੂੰ ਦੇਸ਼ ਦਾ ਸਭ ਤੋ ਅਮੀਰ ਸੂਬਾ ਕਦੇ ਭਾਰਤ ਦੇ ਸਿਰ ਦਾ ਤਾਜ ਤੇ ਕਦੇ ਸੋਨੇ ਦੀ ਚਿੜੀ ਕਿਹਾਂ ਜਾਦਾ ਹੈ। ਪੰਜਾਬੀ ਪੂਰੀ ਦੁਨੀਆ ਵਿੱਚ ਆਪਣੀ ਬੋਲੀ ਵਿਰਸੇ ਸੱਭਿਆਚਾਰ ਲੋਕ ਰੀਤੀ ਰਿਵਾਜਾਂ ਆਪਣੇ ਪਹਿਰਾਵੇ ਤੇ ਆਪਣੀ ਅਮੀਰ ਵਿਰਾਸਤ ਲਈ ਜਾਣੇ ਜਾਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਦਾ ਵਿਰਸਾ ਸੱਭਿਆਚਾਰ ਬਹੁਤ ਮਹਾਨ ਹੈ।

ਪਰ ਪਿਛਲੇ ਕਾਫੀ ਸਮੇ ਤੋ ਇਹ ਚਰਚਾ ਆਮ ਵੱਲ ਰਹੀ ਹੈ ਕਿ ਪੰਜਾਬੀ ਅੱਜ ਆਪਣੀ ਮਾਂ ਬੋਲੀ ਸੱਭਿਆਚਾਰ ਵਿਰਸੇ ਪਹਿਰਾਵੇ ਰੀਤੀ ਰਿਵਾਜਾਂ ਤੋ ਦਿਨੋ-ਦਿਨ ਦੂਰ ਹੁੰਦੇ ਜਾ ਰਹੇ ਹਨ। ਜੋ ਪੰਜਾਬੀ ਆਪਣੀ ਬੋਲੀ ਤੇ ਅਮੀਰ ਵਿਰਸੇ ਨੂੰ ਦਿਲੋ ਪਿਆਰ ਕਰਦੇ ਹਨ ਉਹ ਇਸ ਗੱਲੋ ਬਹੁਤ ਚਿੰਤਤ ਹਨ ਕਿ ਕਿਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਬੋਲੀ ਸੱਭਿਆਚਾਰ ਵਿਰਸਾ ਯਾਦ ਬਣਕੇ ਹੀ ਨਾ ਰਹਿ ਜਾਵੇ। ਇਹ ਸੱਚ ਵੀ ਐ ਕਿ ਅੱਜ ਪੰਜਾਬ ਦਾ ਨੋਜਵਾਨ ਵਰਗ ਕਿੰਨਾ ਕੁ ਆਪਣੀ ਬੋਲੀ ਵਿਰਸੇ ਜਾਂ ਸੱਭਿਆਚਾਰ ਰੀਤੀ ਰਿਵਾਜਾਂ ਨਾਲ ਜੁੜਿਆ ਹੋਇਆ ਤੇ ਕਿੰਨਾ ਕੁ ਸਾਡੇ ਪੰਜਾਬੀ ਅੱਜ ਪੰਜਾਬ ਦੀ ਅਮੀਰ ਵਿਰਾਸਤ ਨੂੰ ਖਤਮ ਹੋਣ ਤੋਂ ਬਚਾਉਣ ਲਈ ਯਤਨਸ਼ੀਲ ਹਨ। ਅੱਜ ਸੱਭਿਆਚਾਰ ਪੰਜਾਬੀ ਬੋਲੀ ਤੇ ਵਿਰਸੇ ਨੂੰ ਬਚਾਉਣ ਲਈ ਬਹੁਤ ਸਾਰੀਆਂ ਸੰਸਥਾਂਵਾਂ ਵੀ ਬਣੀਆਂ ਹੋਈਆ ਹਨ।ਸਮੇਂ-ਸਮੇਂ ਤੇ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਵੱਲੋਂ ਬਥੇਰੇ ਸੱਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ।ਹੁਣ ਪੰਜਾਬ ਦੇ ਹਰ ਜਿਲੇ ਹਰ ਸ਼ਹਿਰ ਵਿੱਚ ਸੱਭਾਚਾਰਕ ਮੇਲੇ ਲੱਗਦੇ ਹੋਣਗੇ ਪਰ ਫਿਰ ਪੰਜਾਬੀ ਕਿਉ ਦੂਰ ਹੋ ਰਹੇ  ਹਨ ਆਪਣੀ ਅਮੀਰ ਵਿਰਾਸਤ ਤੋਂ ਕਿਉਕਿ ਦਿਲੌਂ ਤਾਂ ਸੱਭਿਆਚਾਰ ਪੰਜਾਬੀ ਮਾਂ ਬੋਲੀ ਵਿਰਸੇ ਨੂੰ ਬਚਾਉਣ ਵਾਲਿਆਂ ਦੀ ਗਿਣਤੀ ਤਾਂ ਆਟੇ ਚ ਲੂਣ ਵਾਂਗ ਹੈ ਨਹੀ ਤਾਂ ਬਾਕੀ ਹੁਣ ਬਸ ਸੱਭਿਆਚਾਰ ਦੇ ਨਾਂ ਆਪਣਾ ਰੋਟੀ ਟੁੱਕ ਚਲਾਈ ਜਾਂਦੇ ਹਨ।ਸਾਡੇ ਪੰਜਾਬ ਦੇ ਲੋਕਾਂ ਨਾਲੋ ਪਰਵਾਸੀ ਪੰਜਾਬੀ ਜਿਆਦਾ ਫਿਕਰਮੰਦ ਹਨ ਤੇ ਪੰਜਾਬੀ ਬੋਲੀ ਤੇ ਵਿਰਸੇ ਨੂੰ ਸਦਾ ਜਿਉਦਾਂ ਵੇਖਣਾਂ ਚਾਹੁੰਦੇ ਹਨ।ਇਸ ਲਈ ਉਹ ਖਰਚਾ ਵੀ ਦਿਲ ਖੋਲ ਕੇ ਕਰਦੇ ਹਨ।ਪਰ ਕੀ ਹੋਵੇ ਜਦੋ ਕੰਮ ਸੰਵਾਰਨ ਵਾਲੇ ਘੱਟ ਤੇ ਵਿਗਾੜਨ ਵਾਲੇ ਜਿਆਦਾ।