ਆਪਣੇ ਖੂਨ ਨਾਲ ਮੁਸਲਮਾਨ ਵੀਰ ਨੇ ਬਣਾਈਆਂ ਤਸਵੀਰਾਂ

ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਪਾਕਿਸਤਾਨ ਦਾ ਰਹਿਣ ਵਾਲਾ ਹੈ ਅਤੇ ਉਸਨੇ ਅਜਿਹਾ ਕਾਰਨਾਮਾ ਕਰ ਦਿੱਤਾ ਜਿਸਨੂੰ ਕਰਨ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਹੁਣ ਇਸ ਵੀਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਆਪਣੀ ਬਾਂਹ ਦੇ ਵਿੱਚੋਂ ਖੂਨ ਕੱਢ ਕੇ ਇਸ ਵੀਰ ਨੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਾ ਕੇ ਇੱਕ ਵੱਖਰੀ ਮਿਸਾਲ ਪੈਦਾ ਕਰ ਦਿੱਤੀ ਹੈ। ਲੋਕ ਇਹ ਜਾਣਨ ਦੇ ਲਈ ਉਤਾਵਲੇ ਹਨ ਕਿ ਇਸ ਵੀਰ ਨੇ ਆਪਣੇ ਖੂਨ ਨਾਲ ਹੀ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਕਿਉਂ ਬਣਾਈਆਂ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਵੇਂ “ਪਾਕ ਓ ਹਿੰਦ” ਦੇ ਵਿਚ ਲੋਕ ਆਪਣੇ ਪਿਆਰ, ਮਹੁੱਬਤ ਦਾ ਇਜਹਾਰ ਖੂਨ ਨਾਲ ਖੱਤ ਲਿਖ ਕੇ ਕਰਦੇ ਸਨ। ਇਸ ਵੀਰ ਨੇ ਵੀ ਕੁੱਝ ਅਜਿਹਾ ਹੀ ਕੀਤਾ ਕਿ ਇਸਨੇ ਆਪਣੇ ਖੂਨ ਦੇ ਨਾਲ 10 ਗੁਰੂਆਂ ਦੀਆਂ ਤਸਵੀਰਾਂ ਗੁਰੂ ਪ੍ਰਤੀ ਆਪਣਾ ਪਿਆਰ ਸਾਬਤ ਕਰਨ ਦੇ ਲਈ ਬਣਾਈਆਂ। ਲੋਕਾਂ ਨੂੰ ਦਸ ਸਕੇਗਾ ਕਿ ਗੁਰੂਆਂ ਨੂੰ ਪਿਆਰ ਕਰਨ ਵਾਲੇ ਸਿਰਫ ਪੰਜਾਬ ਵਿਚ ਹੀ ਨਹੀਂ ਹਨ ਬਲਕਿ ਗੁਰੂਆਂ ਨੂੰ ਪਿਆਰ ਪਾਕਿਸਤਾਨ ਵਿਚ ਵੀ ਅਨੇਕਾਂ ਲੋਕ ਕਰਦੇ ਹਨ। ਹੁਣ ਉਸਦਾ ਕਹਿਣਾ ਹੈ ਕਿ ਉਹ ਜਲਦ ਹੀ ਇਹਨਾਂ ਤਸਵੀਰਾਂ ਨੂੰ ਦਰਬਾਰ ਸਾਹਿਬ ਵਿਚ ਲੈ ਕੇ ਜਾਵੇਗਾ।

ਸਿੱਖ ਧਰਮ ਦੇ 1469 ਤੋਂ 1708 ਵਿੱਚ ਦਸ ਗੁਰੂ ਹੋਏ ਹਨ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।