ਰੁਪਿੰਦਰ ਹਾਂਡਾ ਨੇ ਆਰਥਿਕ ਮੰਦਹਾਲੀ ਚੋ ਗੁਜਰ ਰਹੀ ਇਸ ਮਸ਼ਹੂਰ ਪੰਜਾਬੀ ਗਾਇਕਾ ਦੀ ਫੜੀ ਬਾਂਹ II ਸ਼ੇਅਰ ਜਰੂਰ ਕਰੋ

4141

ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਸਮਾਣਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਰੁਪਿੰਦਰ ਹਾਂਡਾ ਕੋਲੋਂ ਰਿਹਾ ਨਹੀਂ ਗਿਆ ਤੇ ਉਹ ਅਨੀਤਾ ਸਮਾਣਾ ਦਾ ਹਾਲ ਪੁੱਛਣ ਉਨ੍ਹਾਂ ਦੇ ਘਰ ਚਲੀ ਗਈ।


ਰੁਪਿੰਦਰ ਹਾਂਡਾ ਨੇ ਅਨੀਤਾ ਸਮਾਣਾ ਨਾਲ ਇਕ ਲਾਈਵ ਵੀਡੀਓ ਫੇਸਬੁੱਕ ‘ਤੇ ਪੋਸਟ ਕੀਤੀ ਹੈ। ਇਸ ਦੌਰਾਨ ਰੁਪਿੰਦਰ ਹਾਂਡਾ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜਕਲ ਦੇ ਸਮੇਂ ‘ਚ ਕਲਾਕਾਰ ਦੀ ਆਵਾਜ਼ ਨਾਲੋਂ ਜ਼ਿਆਦਾ ਉਸ ਦੀ ਲੁੱਕ ਮਾਇਨੇ ਰੱਖੀ ਜਾਂਦੀ ਹੈ।

ਰੁਪਿੰਦਰ ਹਾਂਡਾ ਮੁਤਾਬਕ ਅਨੀਤਾ ਸਮਾਣਾ ਨਾ ਸਿਰਫ ਸੋਹਣਾ ਗਾਉਂਦੇ ਹਨ, ਸਗੋਂ ਸੋਹਣਾ ਦਿਖਦੇ ਵੀ ਹਨ ਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਇੰਨਾ ਪਾਜ਼ੇਟਿਵ ਇਨਸਾਨ ਨਹੀਂ ਦੇਖਿਆ ਹੈ। ਰੁਪਿੰਦਰ ਹਾਂਡਾ ਨੇ ਅਨੀਤਾ ਨੂੰ ਆਪਣੀ ਵੱਡੀ ਭੈਣ ਤੇ ਮਾਂ ਸਮਾਨ ਦੱਸਿਆ ਤੇ ਇਹ ਵੀ ਕਿਹਾ ਕਿ ਜਿੰਨਾ ਵੀ ਉਸ ਕੋਲੋਂ ਹੋ ਸਕਿਆ, ਉਹ ਜ਼ਰੂਰ ਕਰੇਗੀ।

ਉਹ ਅਨੀਤਾ ਸਮਾਣਾ ਦੇ ਨਾਲ ਖੜ੍ਹੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਰੁਪਿੰਦਰ ਹਾਂਡਾ ਅਨੀਤਾ ਸਮਾਣਾ ਦਾ ਇਕ ਗੀਤ ਵੀ ਰਿਕਾਰਡ ਕਰਵਾ ਰਹੀ ਹੈ,ਜਿਸ ਦੀ ਵੀਡੀਓ ‘ਚ ਅਨੀਤਾ ਸਮਾਣਾ ਖੁਦ ਫੀਚਰ ਕਰੇਗੀ। ਜਿੰਨੀ ਛੇਤੀ ਹੋ ਸਕੇਗਾ, ਇਹ ਗੀਤ ਰਿਲੀਜ਼ ਹੋਵੇਗਾ।