ਲੱਚਰ ਗਾਇਕੀ ਖ਼ਿਲਾਫ਼ ਪੰਜਾਬ ਪੁਲਿਸ ਦਾ ਪਹਿਲਾ ਵਾਰ,ਇਸ ਗਾਇਕ ‘ਤੇ ਹੋਈ FIR ਦਰਜ ..

3957

ਲੱਚਰ ਗਾਇਕੀ ਖ਼ਿਲਾਫ਼ ਪੰਜਾਬ ਪੁਲਿਸ ਦਾ ਪਹਿਲਾ ਵਾਰ,ਇਸ ਗਾਇਕ ‘ਤੇ ਹੋਈ FIR ਦਰਜ ਹਿੰਸਕ ਪ੍ਰਦਰਸ਼ਨ ਕਰਦੇ ਫਲੈਕਸ ਬੋਰਡਾਂ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਿਖ਼ਲਾਫ਼ ਸੰਗਰੂਰ ਪੁਲਿਸ ਨੇ ਡੀ.ਐਸ.ਪੀ. (ਆਰ) ਸ੍ਰੀ ਸੰਦੀਪ ਵਡੇਰਾ ਅਤੇ ਐਸ.ਐਚ.ਓ. ਸਿਟੀ ਸ੍ਰੀ ਵਿਨੋਦ ਕੁਮਾਰ ਦੀ ਅਗਵਾਈ ਹੇਠ ਵਿੱਢੀ ਮੁਹਿੰਮ ਦੇ ਅੰਤਰਗਤ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਲੱਗੇ ਅਜਿਹੇ ਫਲੈਕਸ ਬੋਰਡ ਹਟਾਏ ਗਏ |

ਸਵੇਰੇ ਵਿੱਢੀ ਇਸ ਮੁਹਿੰਮ ਦੇ ਚਲਦਿਆਂ ਸ੍ਰੀ ਵਡੇਰਾ ਨੇ ਰਣਬੀਰ ਕਾਲਜ ਬਾਹਰ ਲੱਗਿਆਫਲੈਕਸ ਬੋਰਡ ਜੋ ਪੰਜਾਬੀ ਗੀਤਾਂ ਦੀ ਐਲਬਮ ‘ਵਾਰਦਾਤ’ ਦੀ ਮਸ਼ਹੂਰੀ ਲਈ ਲਗਾਇਆ ਗਿਆ ਸੀ ਨੂੰ ਹਟਾਇਆ ਗਿਆ | ਸ੍ਰੀ ਵਡੇਰਾ ਨੇ ਕਿਹਾ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਕਲਾਕਾਰਾਂ, ਗੀਤਕਾਰਾਂ ਨਾਲ ਮੀਟਿੰਗ ਕੀਤੀ ਸੀ ਕਿ ਅਜਿਹੇ ਸਭਿਆਚਾਰ ਦੀ ਮਸ਼ਹੂਰੀ ਤੋਂ ਗੁਰੇਜ਼ ਕੀਤਾ ਜਾਵੇ ਜੋ ਨੌਜਵਾਨ ਵਰਗ ਨੂੰ ਗ਼ਲਤ ਸੰਦੇਸ਼ ਦਿੰਦੇ ਹੋਣ |

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਪੀਲ ਅਤੇ ਨਸੀਹਤ ਦੇ ਉਲਟ ਜਾਂਦਿਆਂ ‘ਵਾਰਦਾਤ’ ਦੀ ਮਸ਼ਹੂਰੀ ਅਤੇ ਖੁੱਲ੍ਹੀ ਜੀਪ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਜੋ ਵਿੱਦਿਅਕ ਅਦਾਰੇ ਦੇ ਬਾਹਰ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਸੀ | ਮੁੱਖ ਅਫ਼ਸਰ ਥਾਣਾ ਸਿਟੀ ਇੰਸਪੈਕਟਰ ਸ੍ਰੀ ਵਿਨੋਦ ਕੁਮਾਰ ਨੇ ਕਿਹਾ ਕਿ ਸ੍ਰੀ ਵਡੇਰਾ ਦੇ ਦਿਸ਼ਾ ਨਿਰਦੇਸ਼ਾਂਹੇਠ ‘ਵਾਰਦਾਤ’ ਦੇ ਗਾਇਕ ਰੌਕੀ ਭੱਟੀ ਿਖ਼ਲਾਫ਼ ਸਰਕਾਰੀ ਜਾਇਦਾਦ ਦਾ ਦੁਰ-ਪ੍ਰਯੋਗ ਕਰਨ ਉੱਤੇ ਮਾਮਲਾ ਦਰਜ ਕੀਤਾ ਗਿਆ |

ਜਸ ਰਿਕਾਰਡਜ਼ ਵਲੋਂ ਪੇਸ ਕੀਤੀ ‘ਵਾਰਦਾਤ’ ਦੀ ਐਲਬਮ ਦਾ ਪ੍ਰਮੋਸ਼ਨ ਕਰ ਰਹੇ ਇਸ ਫਲੈਕਸ ਬੋਰਡ ਉੱਤੇ ਲੱਗੀਆਂ ਤਸਵੀਰਾਂ ਬਾਰੇ ਵੀ ਸ੍ਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਡੀ.ਏ. ਲੀਗਲ ਦੀ ਸਲਾਹ ਨਾਲ ਹੋਰ ਧਾਰਾਵਾਂ ਵਿਚ ਵਾਧਾ ਕਰ ਕੇ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਜੋ ਸਭਿਆਚਾਰ ਦੇ ਨਾਂਅ ਉੱਤੇ ਨੌਜਵਾਨ ਵਰਗ ਦੇ ਹਿਤਾਂ ਅਤੇ ਭਾਵਨਾਵਾਂ ਨਾਲ ਖੇਡ ਰਹੇ ਹਨ |
ਉਨ੍ਹਾਂ ਦੱਸਿਆ ਕਿ ਫਿਲਹਾਲ ਗਾਇਕ ਰੌਕੀ ਭੱਟੀ ਿਖ਼ਲਾਫ਼ ਮਾਮਲਾ ਥਾਣਾ ਸਿਟੀ ਵਿਖੇ ਦਰਜ ਕਰ ਲਿਆ ਗਿਆ ਹੈ|