ਸੰਨੀ ਲਿਓਨੀ ਬਣੀ ਜੌੜੇ ਮੁੰਡਿਆਂ ਦੀ ਮਾਂ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਜੌੜੇ ਮੁੰਡਿਆਂ ਦੀ ਮਾਂ ਬਣ ਗਈ ਹੈ।ਉਨ੍ਹਾਂ ਇੰਸਟਾਗ੍ਰਾਮ ‘ਤੇ ਦੋ ਜੌੜੇ ਬੱਚੇ ਹੋਣ ਦਾ ਐਲਾਨ ਕੀਤਾ। ਸੰਨੀ ‘ਕਿਰਾਏ ਦੀ ਕੁੱਖ’ (ਸੁਰੋਗੇਸੀ) ਰਾਹੀਂ ਦੋ ਬੱਚਿਆਂ ਦੀ ਮਾਂ ਬਣੀ ਹੈ।

ਸੰਨੀ ਨੇ ਆਪਣੇ ਪੁੱਤਰਾਂ ਦੇ ਨਾਂ ਐਸ਼ਰ ਸਿੰਘ ਵੈਬਰ ਤੇ ਨੋਆਹ ਸਿੰਘ ਵੈਬਰ ਰੱਖੇ ਹਨ।

ਉਨ੍ਹਾਂ ਲਿਖਿਆ ਕਿ 21 ਜੂਨ, 2017 ਨੂੰ ਆਪਣੇ ਪਤੀ ਡੇਨੀਅਲ ਵੈਬਰ ਨਾਲ ਸਹਿਮਤੀ ਹੋਈ ਕਿ ਉਹ ਬਿਨਾ ਕਿਸੇ ਦੇਰੀ ਤੋਂ ਤਿੰਨ ਬੱਚਿਆਂ ਨੂੰ ਪਾਲ ਸਕਦੇ ਹਨ।

ਤਸਵੀਰ ਵਿੱਚ ਉਨ੍ਹਾਂ ਦੀ ਧੀ ਨੇਹਾ ਕੌਰ ਵੀ ਵਿਖਾਈ ਦੇ ਰਹੀ ਹੈ। ਸੰਨੀ ਨੇ ਨੇਹਾ ਜੁਲਾਈ 2017 ਵਿੱਚ ਗੋਦ ਲਈ ਸੀ।ਬਾਲੀਵੁੱਡ ਅਦਾਕਾਰਾ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਤੰਦਰੁਸਤ ਹਨ।

ਉਸ ਨੇ ਰੱਬ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ ਭਗਵਾਨ ਨੇ ਸਾਡੇ ਵੱਡੇ ਪਰਿਵਾਰ ਲਈ ਕੁਝ ਅੱਛਾ ਸੋਚਿਆ ਹੈ। ਸੰਨੀ ਨੇ ਦੱਸਿਆ ਕਿ ਦੋਹਾਂ ਦਾ ਜਨਮ ਕੁਝ ਹਫਤੇ ਪਹਿਲਾਂ ਹੀ ਹੋਇਆ ਹੈ।